News

ਲੰਡਨ ‘ਚ ਤੇਜ਼ ਰਫਤਾਰ ਗੱਡੀ ਨੇ ਰਾਹਗੀਰਾਂ ਨੂੰ ਕੁਚਲਿਆ, 3 ਜ਼ਖਮੀ ਤੇ ਇਕ ਗ੍ਰਿਫਤਾਰ

ਲੰਡਨ ‘ਚ ਤੇਜ਼ ਰਫਤਾਰ ਗੱਡੀ ਨੇ ਰਾਹਗੀਰਾਂ ਨੂੰ ਕੁਚਲਿਆ, 3 ਜ਼ਖਮੀ ਤੇ ਇਕ ਗ੍ਰਿਫਤਾਰ

ਪਿਛਲੇ ਕੁੱਝ ਮਹੀਨਿਆਂ ਤੋਂ ਅੱਤਵਾਦੀ ਹਮਲੇ ਦੀ ਮਾਰ ਝੱਲ ਚੁੱਕੇ ਲੰਡਨ ‘ਚ ਇਕ ਵਾਰ ਫਿਰ ਤੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਖਬਰਾਂ ਮੁਤਾਬਕ ਲੰਡਨ ਦੇ ਫਿੰਸਬਰੀ ਪਾਰਕ ਕੋਲ ਇਕ ਤੇਜ਼ ਰਫਤਾਰ ਵਾਲੇ ਵਾਹਨ ਨੇ ਕਈ ਯਾਤਰੀਆਂ ਨੂੰ ਕੁਚਲ ਦਿੱਤਾ ਹੈ। ਇਸ ਘਟਨਾ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਸਥਾਨਕ ਪੁਲਸ ਨੇ ਦੱਸਿਆ ਕਿ ਉੱਤਰੀ ਲੰਡਨ ਦੇ ਫਿੰਸਬਰੀ ਪਾਰਕ ਦੇ ਇਲਾਕੇ ‘ਚ ਇਕ ਤੇਜ਼ ਰਫਤਾਰ ਵਾਲੇ ਵਾਹਨ ਨੇ ਰਾਤ 12.20 ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 7 .15 ਵਜੇ) ਇਕ ਮਸਜਿਦ ਦੇ ਬਾਹਰ ਨਿਕਲ ਰਹੇ ਲੋਕਾਂ ਨੂੰ ਕੁਚਲ ਦਿੱਤਾ।

ਪੁਲਸ ਨੇ ਟਵਿੱਟਰ ‘ਤੇ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਘਟਨਾ ਮਗਰੋਂ ਅਸੀਂ ਕਈ ਐਂਬੂਲੈਂਸ ਘਟਨਾ ਵਾਲੀ ਥਾਂ ‘ਤੇ ਭੇਜੀਆਂ ਹਨ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਮਗਰੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉੱਥੇ ਹੀ ‘ਮੁਸਲਮਾਨ ਕੌਂਸਲ ਆਫ ਬ੍ਰਿਟੇਨ’ ਨੇ ਵੀ ਟਵੀਟ ਕਰਕੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਪੀੜਤਾਂ ਦੇ ਨਾਲ ਹਨ। ਜ਼ਿਆਦਾ ਜਾਣਕਾਰੀ ਦਾ ਇੰਤਜ਼ਾਰ ਹੈ। ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

source by: Jagbani

US Creative

June 19th, 2017

No Comments

Leave a Reply

Your email address will not be published. Required fields are marked *