News

ਕਿਉਂ ਹਾਰਿਆ ਪਾਕਿਸਤਾਨ ਤੋਂ ਭਾਰਤ? ਮੈਚ ਤੋਂ ਬਾਅਦ ਕੋਹਲੀ ਨੇ ਦੱਸਿਆ ਅਸਲੀ ਸੱਚ

ਕਿਉਂ ਹਾਰਿਆ ਪਾਕਿਸਤਾਨ ਤੋਂ ਭਾਰਤ? ਮੈਚ ਤੋਂ ਬਾਅਦ ਕੋਹਲੀ ਨੇ ਦੱਸਿਆ ਅਸਲੀ ਸੱਚ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਤੋਂ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦਾ ਫਾਈਨਲ ਐਤਵਾਰ ਨੂੰ 180 ਦੌੜਾਂ ਦੇ ਵੱਡੇ ਅੰਤਰਾਲ ਨਾਲ ਹਾਰਨ ਤੋਂ ਬਾਅਦ ਕਿਹਾ ਕਿ ਫਾਈਨਲ ਮੈਚ ਨਿਰਾਸ਼ਾ ਵਾਲਾ ਰਿਹਾ ਪਰ ਪਾਕਿਸਤਾਨ ਟੀਮ ਨੂੰ ਇਸ ਜਿੱਤ ਦਾ ਪੂਰਾ ਸਿਹਰਾ ਜਾਂਦਾ ਹੈ।
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਪਾਕਿਸਤਾਨ ਨੂੰ ਜਿੱਤ ਦਾ ਪੂਰਾ ਸਿਹਰਾ ਜਾਂਦਾ ਹੈ ਜਿਸ ਨੇ ਖੇਡ ‘ਚ 3 ਹਿੱਸਿਆ ਤੋਂ ਪਿੱਛੇ ਕਰ ਦਿੱਤਾ। ਅਸੀਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ‘ਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਗੇਂਦਬਾਜ਼ੀ ‘ਚ ਅਸੀਂ ਵਿਕਟ ਹਾਸਲ ਕਰ ਸਕਦੇ ਸੀ ਪਰ ਅਸੀਂ ਨਹੀਂ ਕਰ ਸਕੇ। ਪਿੱਚ ਮੈਚ ਦੇ ਦੌਰਾਨ ਇਕਸਮਾਨ ਸੀ ਪਰ ਸਾਡੇ ਬੱਲੇਬਾਜ਼ਾਂ ਨੇ ਵਿਕਟ ‘ਤੇ ਟਿਕ ਨਹੀਂ ਸਕੇ। ਭਾਰਤੀ ਕਪਤਾਨ ਨੂੰ ਇਸ ਗੱਲ ਦਾ ਅਫਸੋਸ ਰਿਹਾ ਕਿ ਇਸ ਮੈਚ ‘ਚ ਸੈਂਕੜਾ ਲਗਾਉਣ ਵਾਲੇ ਫਖਰ ਜਮਾਨ ਦਾ ਵਿਕਟ ਸਾਨੂੰ ‘ਨੋ ਬਾਲ’ ਦੇ ਕਾਰਨ ਨਹੀਂ ਮਿਲ ਸਕਿਆ।
ਉਨ੍ਹਾਂ ਨੇ ਕਿਹਾ ਕਿ ਕਈ ਬਾਰ ਛੋਟੀ ਚੀਜਾਂ ਆਖਿਰ ‘ਚ ਵੱਡੀ ਹੋ ਜਾਂਦੀ ਹੈ। ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦਾ ਦੇਖਿਆ ਹੈ ਅਤੇ ਇੱਥੇ ਫਾਈਨਲ ‘ਚ ਵੀ ਇਸ ਤਰ੍ਹਾਂ ਹੋ ਗਿਆ। ਵਿਰਾਟ ਨੇ ਜੇਤੂ ਪਾਕਿਸਤਾਨੀ ਟੀਮ ਨੂੰ ਵਧਾਈ ਦਿੰਦਿਆ ਕਿਹਾ ਕਿ ਮੈਂ ਪਾਕਿਸਤਾਨ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਸ਼ਾਨਦਾਰ ਟੂਰਨਾਮੈਂਟ ਖੇਡਿਆ ਹੈ।

source by: Jagbani

US Creative

June 19th, 2017

No Comments

Leave a Reply

Your email address will not be published.