News

…ਜਦੋਂ ਤੀਜਾ ਵਿਆਹ ਕਰਾਉਂਦੇ ਐੱਨ. ਆਰ. ਆਈ. ਨੂੰ ਪਤਨੀ ਨੇ ਫੜਿਆ ਰੰਗੇ ਹੱਥੀਂ!

…ਜਦੋਂ ਤੀਜਾ ਵਿਆਹ ਕਰਾਉਂਦੇ ਐੱਨ. ਆਰ. ਆਈ. ਨੂੰ ਪਤਨੀ ਨੇ ਫੜਿਆ ਰੰਗੇ ਹੱਥੀਂ!

ਆਪਣੀ ਐੱਨ. ਆਰ. ਆਈ. ਪਤੀ ਵੱਲੋਂ ਤੀਜਾ ਵਿਆਹ ਕਰਵਾਉਣ ਦੀ ਸ਼ਿਕਾਇਤ ਦੇਣ ਵਾਲੀ ਉਸ ਦੀ ਦੂਜੀ ਪਤਨੀ ਏਕਤਾ ਨੇ ਪੱਤਰਕਾਰ ਸੰਮੇਲਨ ਦਾ ਆਯੋਜਨ ਕਰ ਕੇ ਸਥਾਨਕ ਪੁਲਸ ਦੀ ਇਕ ਪਾਸੜ ਕਾਰਵਾਈ ‘ਤੇ ਅਫਸੋਸ ਜਤਾਉਂਦਿਆਂ ਹੋਏ ਕਿਹਾ ਕਿ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਪੁਲਸ ਤੇ ਲੋਕਾਂ ਦੀ ਮਦਦ ਨਾਲ ਆਪਣੇ ਪਤੀ ਅਮਨਦੀਪ, ਜੋ ਉਸ ਦੇ ਵਿਆਹ ਦਾ ਝੂਠਾ ਤੇ ਵਿਦੇਸ਼ੀ ਗਲਤ ਤਲਾਕਨਾਮਾ ਬਣਾ ਕੇ ਤੀਜਾ ਵਿਆਹ ਕਰਵਾਉਣ ਦੀ ਤਿਆਰੀ ਕਰਦੇ ਨੂੰ ਰੰਗੇ ਹੱਥੀਂ ਫੜ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਕੇ ਥਾਣੇ ਪਹੁੰਚਾ ਦਿੱਤਾ ਸੀ। ਪੁਲਸ ਨੇ ਥਾਣੇ ਵਿਚ ਪਤਾ ਨਹੀਂ ਉਸ ਦੇ ਐੱਨ.ਆਰ.ਆਈ. ਪਤੀ ਨਾਲ ਕੀ ਖਿਚੜੀ ਪਕਾਈ, ਉਸ ਨੂੰ 3 ਘੰਟੇ ਥਾਣੇ ਵਿਚ ਰੱਖਣ ਤੋਂ ਬਾਅਦ ਛੱਡ ਦਿੱਤਾ, ਜਿਸ ਨੇ ਛੁਟਦੇ ਹੀ ਬੀਤੀ ਰਾਤ ਹਿਮਾਚਲ ਦੇ ਜ਼ਿਲਾ ਊਨਾ ਵਿਚ ਪੈਂਦੇ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਗਰੀਬ ਘਰ ਦੀ ਕੁਆਰੀ ਲ਼ੜਕੀ ਨਾਲ ਤੀਜਾ ਵਿਆਹ ਕਰਵਾ ਲਿਆ। ਜਦ ਕਿ ਉਸ ਨੇ ਪੁਲਸ ਨੂੰ ਵਾਰ-ਵਾਰ ਅਪੀਲ ਕੀਤੀ ਸੀ ਕਿ ਉਸ ਨੂੰ ਨਾ ਛੱਡਿਆ ਜਾਵੇ।
ਇਥੇ ਹੀ ਬੱਸ ਨਹੀਂ ਜਦੋਂ ਪੁਲਸ ਉਸ ਨੂੰ ਛੱਡਣ ਦੀ ਗੱਲ ‘ਤੇ ਕਾਇਮ ਰਹੀ ਤਾਂ ਉਸ ਨੇ ਇਨਸਾਫ ਲੈਣ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਅਦਾਲਤ ਨੇ ਦੋਵਾਂ ਪਾਰਟੀਆਂ ਨੂੰ ਦਸਤਾਵੇਜ਼ਾਂ ਸਮੇਤ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ। ਉਸ ਦੇ ਬਾਵਜੂਦ ਵੀ ਪੁਲਸ ਨੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਦੇ ਹੋਏ ਉਸ ਦੇ ਪਤੀ ਨੂੰ ਛੱਡ ਦਿੱਤਾ। ਉਲਟਾ ਉਸ ਨੂੰ ਅਤੇ ਉਸ ਦਾ ਸਾਥ ਦੇਣ ਵਾਲੇ ਭਾਵਾਧਸ ਦੇ ਪ੍ਰਧਾਨ ਗੋਲਡੀ ਨਾਹਰ ਨੂੰ ਧਮਕਾਇਆ ਕਿ ਉਹ ਉਨ੍ਹਾਂ ਵਿਰੁੱਧ ਕਾਰਵਾਈ ਕਰਨਗੇ।
ਏਕਤਾ ਨੇ ਕਿਹਾ ਕਿ ਪੁਲਸ ਦੀ ਬਦੌਲਤ ਅੱਜ ਤੀਜੀ ਗਰੀਬ ਘਰ ਦੀ ਕੁਆਰੀ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਗਈ, ਜੋ ਅੱਗੇ ਜਾ ਕੇ ਉਸ ਦੀ ਤਰ੍ਹਾਂ ਉਸ ਦੇ ਪਤੀ ਦੇ ਜ਼ੁਲਮਾਂ ਦਾ ਸ਼ਿਕਾਰ ਹੋਵੇਗੀ। ਪ੍ਰਧਾਨ ਗੋਲਡੀ ਨਾਹਰ ਨੇ ਕਿਹਾ ਕਿ ਪੁਲਸ ਨੇ ਪੀੜਤ ਲੜਕੀ ਦੇ ਕੇਸ ਵਿਚ ਕਿਸੇ ਵੀ ਕਾਨੂੰਨੀ ਮਾਹਿਰ ਦੀ ਸਲਾਹ ਨਹੀਂ ਲਈ, ਜਿਸਦਾ ਖਮਿਆਜ਼ਾ ਹੁਣ ਇਕ ਨਹੀਂ ਬਲਕਿ ਦੋ-ਦੋ ਲੜਕੀਆਂ ਨੂੰ ਭੁਗਤਣਾ ਪਵੇਗਾ। ਲੜਕੀ ਨੂੰ ਇਨਸਾਫ ਦਿਵਾਉਣ ਲਈ ਭਾਵਾਧਸ ਦਾ ਹਰ ਇਕ ਵਰਕਰ ਉਸ ਨਾਲ ਹੈ, ਇਸ ਲਈ ਉਨ੍ਹਾਂ ਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਜਾਂ ਫਿਰ ਪੀੜਤ ਲੜਕੀ ਨੂੰ ਉੱਚ ਅਦਾਲਤ ਵਿਚ ਜਾਣਾ ਪਿਆ ਤਾਂ ਉਹ ਉਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਹਨ।

source by: Jagbani

US Creative

June 19th, 2017

No Comments

Leave a Reply

Your email address will not be published.