News

ਜਾਣੋ ਕਿਸ ਦੇਸ਼ ਵਿਚ ਨਦੀ ਦੇ ਪਾਣੀ ਨਾਲ ਵਹਿੰਦਾ ਹੈ ਸੋਨਾ

ਜਾਣੋ ਕਿਸ ਦੇਸ਼ ਵਿਚ ਨਦੀ ਦੇ ਪਾਣੀ ਨਾਲ ਵਹਿੰਦਾ ਹੈ ਸੋਨਾ

ਜ਼ਮੀਨ ਹੇਠੋਂ ਖਜਾਨਾ ਮਿਲਣ ਦੀਆਂ ਘਟਨਾਵਾਂ ਤੁਸੀਂ ਅਕਸਰ ਸੁਣੀਆਂ ਹੋਣਗੀਆਂ ਪਰ ਕੈਨੇਡਾ ਦੀ ਡਾਵਸਨ ਸਿਟੀ ਵਿਚ ਸੋਨਾ ਪਾਣੀ ਦੇ ਨਾਲ ਵਹਿੰਦਾ ਹੈ । ਡਾਵਸਨ ਸਿਟੀ ਕਲੋਨਡਾਇਕ ਨਦੀ ਦੇ ਕੰਡੇ ਵਸਿਆ ਹੈ । ਸੋਨਾ ਲੱਭਣ ਲਈ ਇੱਥੇ ਕੋਈ ਰੋਕ-ਟੋਕ ਨਹੀਂ ਹੈ । ਕੋਈ ਵੀ ਖੁਦਾਈ ਕਰ ਕੇ ਇੱਥੇ ਸੋਨਾ ਲੱਭਣ ਦਾ ਕੰਮ ਕਰ ਸਕਦਾ ਹੈ ਪਰ ਫਿਰ ਵੀ ਕੁਝ ਲੋਕ ਇੱਥੇ ਜ਼ਮੀਨ ਦੇ ਟੁੱਕੜੇ ਖਰੀਦ ਲੈਂਦੇ ਹਨ ਤਾਂ ਕਿ ਉਸ ਜਗ੍ਹਾ ਤੋਂ ਨਿਕਲਣ ਵਾਲੇ ਸੋਨੇ ਉੱਤੇ ਉਨ੍ਹਾਂ ਦਾ ਹੀ ਹੱਕ ਰਹੇ ਅਤੇ ਕੋਈ ਦੂਜਾ ਉੱਥੇ ਆ ਕੇ ਖੁਦਾਈ ਦਾ ਕੰਮ ਨਾ ਕਰ ਸਕੇ । ਸੋਨਾ ਕੱਢਣ ਲਈ ਨਦੀ ਕੋਲ ਜੰਮੀ ਰੇਤ ਨੂੰ ਬਾਲਟੀਆਂ ਵਿਚ ਇ‍ਕੱਠਾ ਕਰਦੇ ਹਨ ਫਿਰ ਉਸ ਨੂੰ ਕਈ-ਕਈ ਵਾਰ ਛਾਣਦੇ ਹਨ । ਨਦੀ ਦੇ ਪਾਣੀ ਨੂੰ ਛੋਟੇ-ਛੋਟੇ ਭਾਡਿਆਂ ਵਿਚ ਰੱਖ ਕੇ ਜਮਾਇਆ ਜਾਂਦਾ ਹੈ । ਫਿਰ ਇਸ ਬਰਫ ਵਿਚੋਂ ਸੋਨੇ ਦੇ ਟੁੱਕੜਿਆਂ ਨੂੰ ਵੱਖ ਕੀਤਾ ਜਾਂਦਾ ਹੈ । ਸੋਨੇ ਦੇ ਇਹ ਟੁੱਕੜੇ ਕਈ ਸ਼ਕਲ ਵਿਚ ਹੁੰਦੇ ਹਨ । ਇਹ ਕਿਸੇ ਵੀ ਸਰੂਪ ਦੇ ਹੋ ਸਕਦੇ ਹਨ । ਇਹ ਵੀ ਜ਼ਰੂਰੀ ਨਹੀਂ ਕਿ ਸੋਨੇ ਦੇ ਇਹ ਟੁੱਕੜੇ ਹਰ ਵਾਰ ਹੀ ਮਿਲ ਜਾਣ । ਬਹੁਤ ਮਿਹਨਤ ਤੋਂ ਬਾਅਦ ਕੁਝ ਟੁੱਕੜੇ ਹੀ ਹੱਥ ਲੱਗ ਪਾਉਂਦੇ ਹਨ। ਡਾਵਸਨ ਸਿਟੀ ਵਿਚ ਸੋਨੇ ਦੀ ਖੁਦਾਈ ਦਾ ਕੰਮ ਹਮੇਸ਼ਾ ਤੋਂ ਹੀ ਵੱਡੇ ਪੈਮਾਨੇ ਉੱਤੇ ਹੁੰਦਾ ਰਿਹਾ ਹੈ ।

source by: Jagbani

US Creative

August 12th, 2017

No Comments

Leave a Reply

Your email address will not be published. Required fields are marked *