News

ਦੁਨੀਆ ਦਾ ਅਜਿਹਾ ਦੇਸ਼ ਜਿੱਥੇ 3 ਦਿਨ ਲਈ ਬੱਕਰਾ ਬਣਦਾ ਹੈ ਰਾਜਾ ਅਤੇ 12 ਸਾਲ ਦੀ ਲੜਕੀ ਬਣਦੀ ਹੈ ਰਾਣੀ

ਦੁਨੀਆ ਦਾ ਅਜਿਹਾ ਦੇਸ਼ ਜਿੱਥੇ 3 ਦਿਨ ਲਈ ਬੱਕਰਾ ਬਣਦਾ ਹੈ ਰਾਜਾ ਅਤੇ 12 ਸਾਲ ਦੀ ਲੜਕੀ ਬਣਦੀ ਹੈ ਰਾਣੀ

ਦੁਨੀਆ ਵਿਚ ਮੌਜੂਦ ਹਰ ਦੇਸ਼ ਦੀ ਆਪਣੀ ਵੱਖਰੀ ਸੱਭਿਅਤਾ ਅਤੇ ਰੀਤੀ-ਰਿਵਾਜ ਹਨ। ਕਈ ਵਾਰੀ ਇਹ ਰੀਤੀ-ਰਿਵਾਜ ਦੂਜੇ ਦੇਸ਼ ਦੇ ਲੋਕਾਂ ਨੂੰ ਅਜੀਬ ਲੱਗ ਸਕਦੇ ਹਨ। ਆਇਰਲੈਂਡ ਦੇ ਕਿਲੋਰਗਲਿਨ ਵਿਚ ਕਈ ਸਾਲਾਂ ਤੋਂ ‘ਪਲਕ ਫੇਅਰ’ ਨਾਂ ਦਾ ਇਕ ਅਜੀਬ ਤਿਉਹਾਰ ਮਨਾਇਆ ਜਾਂਦਾ ਹੈ।
ਇਸ ਤਰ੍ਹਾਂ ਮਨਾਇਆ ਜਾਂਦਾ ਹੈ ਤਿਉਹਾਰ
ਇਸ ਤਿਉਹਾਰ ਦਾ ਪ੍ਰਬੰਧ ਕਰਨ ਵਾਲੇ ਲੋਕਾਂ ਮੁਤਾਬਕ ਇਸ ਤਿਉਹਾਰ ਦੀ ਸ਼ੁਰੂਆਤ 17ਵੀਂ ਸਦੀ ਦੇ ਕਰੀਬ ਹੋਈ ਸੀ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਤਿਉਹਾਰ ਦੀ ਖਾਸ ਗੱਲ ਇਹ ਹੈ ਕਿ ਇਸ ਤਿਉਹਾਰ ਵਿਚ ਪਹਾੜਾਂ ਤੋਂ ਫੜੇ ਗਏ ਇਕ ਬੱਕਰੇ ਨੂੰ ਤਾਜ ਪਹਿਨਾ ਕੇ ‘ਕਿੰਗ ਪੁੱਕ’ ਮਤਲਬ ਰਾਜਾ ਐਲਾਨਿਆ ਜਾਂਦਾ ਹੈ। ਜਿਸ ਮਗਰੋਂ ਬੱਕਰੇ ਨੂੰ ਇਕ ਉੱਚੇ ਪਲੇਟਫਾਰਮ ‘ਤੇ ਬਿਠਾ ਕੇ ਰਾਜਾ ਦੀ ਤਰ੍ਹਾਂ ਪੂਰੇ ਸ਼ਹਿਰ ਦਾ ਦੌਰਾ ਕਰਵਾਇਆ ਜਾਂਦਾ ਹੈ। ਇਸ ਮੌਕੇ ਨੂੰ ‘ਗੇਟ ਪਰੇਡ’ ਕਿਹਾ ਜਾਂਦਾ ਹੈ।
ਛੋਟੀਆਂ ਕੁੜੀਆਂ ਪਹਿਨਾਉਂਦੀਆਂ ਹਨ ਤਾਜ
ਹਰ ਸਾਲ ਬੱਕਰੇ ਨੂੰ ਤਾਜ ਪਹਿਨਾਉਣ ਲਈ ਕਿਸੇ ਸਥਾਨਕ ਲੜਕੀ ਨੂੰ ਮੌਕਾ ਦਿੱਤਾ ਜਾਂਦਾ ਹੈ। ਇਸ ਸਮਾਰੋਹ ਵਿਚ ਬੱਕਰੇ ਨੂੰ ਤਾਜ ਪਹਿਨਾਉਣ ਵਾਲੀ ਲੜਕੀ ਨੂੰ ‘ਕਵੀਨ ਪੁੱਕ’ ਕਿਹਾ ਜਾਂਦਾ ਹੈ। ਇਸ ਸਾਲ ‘ਕਵੀਨ ਪੁੱਕ’ ਬਨਣ ਦਾ ਮੌਕਾ 12 ਸਾਲ ਦੀ ਕੈਟੀਲਿਨ ਹੋਰਗਨ ਨੂੰ ਮਿਲਿਆ। ਪਰੇਡ ਦੇ ਇਲਾਵਾ ਇਸ ਤਿਉਹਾਰ ਵਿਚ ਮਿਊਜ਼ਿਕ ਅਤੇ ਸਟਰੀਟ ਪਰਫਾਰਮੈਂਸ ਵੀ ਆਯੋਜਿਤ ਕੀਤੀ ਜਾਂਦੀ ਹੈ। ਨਾਲ ਹੀ ਘੋੜਿਆਂ ਨੂੰ ਖਰੀਦਣ-ਵੇਚਣ ਲਈ ‘ਹੌਰਸ ਮਾਰਕੀਟ’ ਵੀ ਲਗਾਈ ਜਾਂਦੀ ਹੈ।

source by: Jagbani

US Creative

August 12th, 2017

No Comments

Leave a Reply

Your email address will not be published. Required fields are marked *