News

ਸਮਾਰਟਫੋਨ ਖਰੀਦਣ ਲਈ ਪਿਤਾ ਨੇ ਬੇਟੇ ਨੂੰ 23 ਹਜ਼ਾਰ ਰੁਪਏ ‘ਚ ਵੇਚਿਆ

ਸਮਾਰਟਫੋਨ ਖਰੀਦਣ ਲਈ ਪਿਤਾ ਨੇ ਬੇਟੇ ਨੂੰ 23 ਹਜ਼ਾਰ ਰੁਪਏ ‘ਚ ਵੇਚਿਆ

ਮਹਿੰਗੇ ਫੋਨ ਖਰੀਦਣ ਲਈ ਕਿਡਨੀ ਵੇਚਣ ਦੀਆਂ ਗੱਲਾਂ ਆਮ ਹੋਣਗੀਆਂ ਪਰ ਓਡੀਸ਼ਾ ‘ਚ ਇਕ ਪਿਤਾ ਦੇ ਸਿਰ ‘ਤੇ ਫੋਨ ਖਰੀਦਣ ਦਾ ਜਨੂੰਨ ਇਸ ਤਰ੍ਹਾਂ ਸਵਾਰ ਸੀ ਕਿ ਉਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਹੀ ਵੇਚ ਦਿੱਤਾ। ਕਿਸੇ ਵੀ ਮਾਤਾ-ਪਿਤਾ ਲਈ ਉਸ ਦੇ ਬੱਚੇ ਸਭ ਕੁਝ ਹੁੰਦੇ ਹਨ, ਉਨ੍ਹਾਂ ਨੂੰ ਵੇਚਣ ਦੇ ਬਾਰੇ ‘ਚ ਕੋਈ ਸੋਚ ਵੀ ਨਹੀਂ ਸਕਦਾ ਹੈ ਪਰ ਇਸ ਪਿਤਾ ਦੀ ਕਰਤੂਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਓਡੀਸ਼ਾ ਦੇ ਭਦਰਕ ਜ਼ਿਲੇ ਦਾ ਰਹਿਣ ਵਾਲਾ ਬਲਰਾਮ ਮੁਖੀ ਤਿੰਨ ਬੱਚਿਆਂ ਦਾ ਪਿਤਾ ਹੈ। ਉਸ ਨੇ ਇਕ ਫੋਨ ਖਰੀਦਣ ਲਈ ਆਪਣੇ 11 ਮਹੀਨੇ ਦੇ ਬੇਟੇ ਦਾ ਸੌਦਾ ਕਰ ਦਿੱਤਾ। ਉਸ ਨੇ ਬਜ਼ੁਗਰ ਪਤੀ-ਪਤਨੀ ਨੂੰ 23 ਹਜ਼ਾਰ ਰੁਪਏ ‘ਚ ਆਪਣਾ ਬੱਚਾ ਵੇਚ ਦਿੱਤਾ ਅਤੇ ਇਸ ਦੇ ਬਾਅਦ ਸਾਰੇ ਪੈਸੇ ਆਪਣੇ ਸ਼ੌਕ ‘ਚ ਉਡਾ ਦਿੱਤੇ। ਪੁਲਸ ਨੇ ਬਲਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿਛ ਜਾਰੀ ਹੈ। ਪੁਲਸ ਬਲਰਾਮ ਦੀ ਪਤਨੀ ਨਾਲ ਵੀ ਇਸ ਮਾਮਲੇ ‘ਚ ਪੁੱਛਗਿਛ ਕਰ ਰਹੀ ਹੈ।

ਬਲਰਾਮ ਨੇ ਬੇਟੇ ਦੇ ਸੌਦੇ ਤੋਂ ਮਿਲੇ ਪੈਸਿਆਂ ਦਾ ਫੋਨ ਖਰੀਦ ਲਿਆ ਅਤੇ 1500 ਰੁਪਏ ਤੋਂ ਆਪਣੀ 7 ਸਾਲ ਦੀ ਬੇਟੀ ਲਈ ਝਾਂਜਰਾ ਖਰੀਦ ਲਈਆਂ। ਪੁਲਸ ਨੇ ਖੁਲ੍ਹਾਸਾ ਕੀਤਾ ਹੈ ਕਿ ਬਲਰਾਮ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੇ ਬਾਕੀ ਬਚੇ ਸਾਰੇ ਪੈਸੇ ਨਸ਼ੇ ‘ਚ ਉਡਾ ਦਿੱਤੇ। ਇਸ ਵਾਰਦਾਤ ‘ਚ ਸ਼ਾਮਲ ਦੋ ਹੋਰ ਲੋਕਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਬਲਰਾਮ ਨੇ ਜਿਸ ਪਤੀ-ਪਤਨੀ ਨੂੰ ਬੱਚਾ ਵੇਚਿਆ ਸੀ, ਪੁਲਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। ਸੋਮਨਾਥ ਭਾਰਤੀ ਨਾਮ ਦੇ ਵਿਅਕਤੀ ਦਾ ਬੇਟਾ ਸਾਲ 2012 ‘ਚ ਮਰ ਅਿਗਾ ਸੀ, ਜਿਸ ਦੇ ਬਾਅਦ ਉਸ ਦੀ ਪਤਨੀ ਪਰੇਸ਼ਾਨ ਰਹਿਣ ਲੱਗ ਪਈ। ਉਹ ਪਰੇਸ਼ਾਨੀ ਤੋਂ ਨਿਕਲ ਸਕੇ, ਇਸ ਲਈ ਸੋਮਨਾਥ ਨੇ ਬੱਚਾ ਗੋਦਾ ਲਿਆ ਪਰ ਇਸ ਦੇ ਲਈ ਉਨ੍ਹਾਂ ਨੇ ਕਾਨੂੰਨੀ ਰਸਤਾ ਨਾ ਅਪਣਾਉਂਦੇ ਹੋਏ ਬੱਚੇ ਦਾ ਸੌਦਾ ਕਰ ਲਿਆ।

source by: Jagbani

US Creative

September 13th, 2017

No Comments

Comments are closed.