News

ਸੇਵਾ ਦਾ ਜਜ਼ਬਾ : ਸ੍ਰੀ ਦਰਬਾਰ ਸਾਹਿਬ ਦੀ ਕਾਰਸੇਵਾ ਲਈ ਵਿਦੇਸ਼ਾਂ ਤੋਂ ਬਿਨ੍ਹਾਂ ਤਨਖਾਹ ਦੀ ਛੁੱਟੀ ਲੈ ਕੇ ਆਉਂਦੇ ਹਨ ਸੇਵਾਦਾਰ

ਸੇਵਾ ਦਾ ਜਜ਼ਬਾ : ਸ੍ਰੀ ਦਰਬਾਰ ਸਾਹਿਬ ਦੀ ਕਾਰਸੇਵਾ ਲਈ ਵਿਦੇਸ਼ਾਂ ਤੋਂ ਬਿਨ੍ਹਾਂ ਤਨਖਾਹ ਦੀ ਛੁੱਟੀ ਲੈ ਕੇ ਆਉਂਦੇ ਹਨ ਸੇਵਾਦਾਰ

ਗੁਰੂ ਨਾਨਕ ਪੂਰਾ ਨਿਵਾਸੀ ਬਾਬਾ ਸਾਧਾ ਸਿੰਘ ਉਰਫ ਬਾਬਾ ਹੇਨਰੀ ਨੇ 22 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀਆਂ ਪੌੜ੍ਹੀਆਂ ਤੇ ਗਲੀਆਰਿਆਂ ‘ਚ ਸਫਾਈ ਦੀ ਸੇਵਾ ਸ਼ੁਰੂ ਕੀਤੀ ਸੀ। ਵਕਤ ਦੇ ਨਾਲ-ਨਾਲ ਸੇਵਾਦਾਰਾਂ ਦੀ ਗਿਣਤੀ ਵੱਧ ਕੇ 30 ਤੋਂ 35 ਸੇਵਾਦਾਰਾਂ ਤਕ ਪਹੁੰਚ ਗਈ, ਜੋ ਗੁਰੂਧਾਮਾਂ ਦੀ ਸੇਵਾ ‘ਚ ਤਨ, ਮਨ, ਧਨ ਤੋਂ ਉਨ੍ਹਾਂ ਦੇ ਨਾਲ ਜੁੜੇ ਹੋਏ ਹਨ। ਜਿਸ ਨੂੰ ਬਾਬਾ ਹਨੇਰੀ ਜੱਥਾ ਨਾਮ ਦੇ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕਈ ਸੇਵਾਦਾਰ ਇੰਗਲੈਂਡ, ਸਿੰਗਾਪੁਰ ਤੇ ਦੁਬਈ ਤੋਂ ਬਿਨ੍ਹਾਂ ਤਨਖਾਹ ਦੀ ਛੁੱਟੀ ‘ਤੇ ਆ ਕੇ ਵੀ ਸੇਵਾ ਨਿਭਾਉਂਦੇ ਹਨ। ਅਜੇ ਉਹ ਸ੍ਰੀ ਦਰਬਾਰ ਸਾਹਿਬ ‘ਚ ਦਰਸ਼ਨੀ ਡਿਊੜੀ ਘੰਟਾ ਘਰ ਗੁੰਬਦ ਦੇ ਸੋਨੇ ਦੀ ਸਫਾਈ ਦੀ ਸੇਵਾ ਕਰ ਰਹੇ ਹਨ। ਸਵੇਰ ਤੋਂ ਲੈ ਕੇ ਰਾਤ ਤਕ ਚਲਣ ਵਾਲੀ ਇਹ ਸੇਵਾ ਢਾਈ-ਢਾਈ ਮਹੀਨੇ ਤਕ ਚਲਦੀ ਰਹਿੰਦੀ ਹੈ।

ਬਾਬਾ ਸਾਧਾ ਸਿੰਘ ਉਰਫ ਹਨੇਰੀ ਮੁਤਾਬਕ ਮਾਰਚ 2017 ‘ਚ ਉਨ੍ਹਾਂ ਨੇ ਟਰੈਕਟਰ ਕੰਪਰੈਸ਼ਰ ਨਾਲ ਪਾਈਪ ਲਗਾ ਕੇ ਢੇਡ ਮਹੀਨੇ ਤਕ ਸ੍ਰੀ ਦਰਬਾਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਕੀਤੀ। ਸੇਵਾ 22 ਦਿਨ ਤਕ ਚਲੀ। ਇਥੋਂ ਸੇਵਾ ਦਾ ਕੰਮ ਸੰਪਨ ਹੋਣ ਤੋਂ ਬਾਅਦ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸੰਪੂਰਣ ਇਸ਼ਨਾਨ ਸੇਵਾ, ਸੋਨੇ ਦੀ ਸਫਾਈ, ਲੰਗਰ ਹਾਲ ਤੇ ਬਰਾਮਦੇ ‘ਚ ਰੰਗ ਰੋਗਨ ਦੀ ਸੇਵਾ ਕੀਤੀ।
70 ਫੀਸਦੀ ਜ਼ਿੰਮੀਦਾਰ ਤੇ 30 ਫੀਸਦੀ ਕਾਰੋਬਾਰੀ ਹਨ ਸੇਵਾਦਾਰ
ਸੇਵਾਦਾਰਾਂ ‘ਚ 70 ਫੀਸਦੀ ਜ਼ਿੰਮੀਦਾਰ ਤੇ 30 ਫੀਸਦੀ ਕਾਰੋਬਾਰੀ ਸ਼ਾਮਲ ਹੈ। ਜ਼ਿਆਦਾਤਰ ਲੋਕ ਅੰਮ੍ਰਿਤਸਰ ਤੇ ਨੇੜਲੇ ਕਸਬਿਆਂ ਨਾਲ ਵਾਸਤਾ ਰੱਖਦੇ ਹਨ। ਇਹ ਲੋਕ ਆਪਣੇ ਕੰਮ ਦੇ ਨਾਲ-ਨਾਲ ਗੁਰੂਘਰ ਦੀ ਸੇਵਾ ਵੀ ਕਰ ਰਹੇ ਹਨ। ਸੇਵਾਦਾਰਾਂ ਦੇ ਅਨੁਸਾਰ ਤੇ ਲੋਕ ਸਵੇਰ 8 ਵਜੇ ਤੋਂ ਲੈ ਰਾਤ 8 ਵਜੇ ਤਕ ਸੇਵਾ ਕਰਦੇ ਹਨ। ਜੱਥੇ ‘ਚ 22 ਸਾਲ ਤੋਂ ਲੈ ਕੇ 55 ਸਾਲ ਤਕ ਦੀ ਉਮਰ ਦੇ ਸੇਵਾਦਾਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸੇਵਾ ‘ਚ ਕੋਈ ਵੀ ਉਨ੍ਹਾਂ ਦੇ ਨਾਲ ਆ ਕੇ ਜੁੜ ਸਕਦਾ ਹੈ।

source by: Jagbani

US Creative

September 14th, 2017

No Comments

Comments are closed.