News

ਅਮਰੀਕਾ ‘ਚ ਨਵੰਬਰ ਮਹੀਨਾ ‘ਸਿੱਖ ਜਾਗਰੂਕਤਾ’ ਵਜੋਂ ਮਨਾਇਆ ਜਾਵੇਗਾ, ਭਾਈਚਾਰੇ ਨੇ ਕੀਤਾ ਧੰਨਵਾਦ

ਅਮਰੀਕਾ ‘ਚ ਨਵੰਬਰ ਮਹੀਨਾ ‘ਸਿੱਖ ਜਾਗਰੂਕਤਾ’ ਵਜੋਂ ਮਨਾਇਆ ਜਾਵੇਗਾ, ਭਾਈਚਾਰੇ ਨੇ ਕੀਤਾ ਧੰਨਵਾਦ

ਕੈਲੀਫੋਰਨੀਆ ਦੀ ਅਸੈਂਬਲੀ ‘ਚ ਲਗਾਤਾਰ ਪੰਜਵੇਂ ਸਾਲ ਸਿੱਖ ਜਾਗਰੂਕਤਾ ਮਨਾਉਣ ਲਈ ਮਤਾ ਪਾਸ ਹੋ ਚੁੱਕਾ ਹੈ। ਇਹ ਮਤਾ ਇਸ ਵਾਰ ਅਸੈਂਬਲੀ ਮੈਂਬਰ ਐਸ਼ ਕਾਲੜਾ ਵੱਲੋਂ ਪੇਸ਼ ਕੀਤਾ ਗਿਆ। ਏ.ਸੀ.ਆਰ—122 ਨਾਂ ਹੇਠ ਪੇਸ਼ ਹੋਏ ਇਸ ਮਤੇ ਨੂੰ ਤਕਰੀਬਨ ਸਾਰੇ ਹੀ ਅਸੈਂਬਲੀ ਮੈਂਬਰਾਂ ਨੇ ਹਾਂ-ਪੱਖੀ ਵੋਟ ਪਾਈ। ਇਸ ਮਤੇ ਦੇ ਅਸੈਂਬਲੀ ਵਿਚ ਪਾਸ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਖੁਸ਼ੀ ਦਾ ਇਜ਼ਹਾਰ ਪਾਇਆ ਜਾ ਰਿਹਾ ਹੈ। ਇਸ ਮਤੇ ਦੇ ਪਾਸ ਹੋਣ ‘ਤੇ ਸਿੱਖ ਆਗੂਆਂ ਨੇ ਐਸ਼ ਕਾਲੜਾ ਸਮੇਤ ਵੱਖ-ਵੱਖ ਅਸੈਂਬਲੀ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਕੈਪੀਟਲ ਬਿਲਡਿੰਗ ਪਹੁੰਚ ਕੇ ਧੰਨਵਾਦ ਕੀਤਾ।
ਇਨ੍ਹਾਂ ਆਗੂਆਂ ‘ਚ ਹੋਰਨਾਂ ਤੋਂ ਇਲਾਵਾ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਜਗਰੂਪ ਸਿੰਘ ਜਰਖੜ ਵੀ ਹਾਜ਼ਰ ਸਨ। ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਹੁਣ ਸਾਡਾ ਫਰਜ਼ ਬਣਦਾ ਹੈ ਕਿ ਸਮੁੱਚੀ ਸਿੱਖ ਕੌਮ ਨਵੰਬਰ ਮਹੀਨੇ ਦੌਰਾਨ ਆਪੋ-ਆਪਣੇ ਹਲਕਿਆਂ ਵਿਚ ਅਮਰੀਕੀ ਆਗੂਆਂ ਨਾਲ ਮਿਲ ਕੇ ਕੁਝ ਅਜਿਹੇ ਸਮਾਗਮ ਆਯੋਜਿਤ ਕਰਨ, ਜਿਸ ਨਾਲ ਇੱਥੇ ਵਸਦੇ ਲੋਕਾਂ ਨੂੰ ਸਿੱਖ ਕੌਮ ਬਾਰੇ ਜਾਣਕਾਰੀ ਹੋ ਸਕੇ। ਜ਼ਿਕਰਯੋਗ ਹੈ ਕਿ 2012 ਵਿਚ ਕੈਲੀਫੋਰਨੀਆ ਅਸੈਂਬਲੀ ਵੱਲੋਂ ਇਹ ਮਤਾ ਪਾਸ ਹੋਇਆ ਸੀ। ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਾਲ ਵਿਚ ਇਸ ਮਤੇ ਨੂੰ ਬਜਾਏ ਹਰ ਸਾਲ ਪਾਸ ਕਰਾਉਣ ਦੇ ਪੱਕੇ ਤੌਰ ‘ਤੇ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

source by: Jagbani

US Creative

September 14th, 2017

No Comments

Comments are closed.