News

ਪੁਰਾਣੇ 25 ਟੋਲ ਪਲਾਜ਼ਿਆਂ ਤੋਂ ਦੁਖੀ ਜਨਤਾ ਨੂੰ ਹੁਣ ਪੰਜਾਬ ‘ਚ 9 ਨਵੇਂ ਟੋਲ ਪਲਾਜ਼ਿਆਂ ਦੀ ਝੱਲਣੀ ਪਵੇਗੀ ਮਾਰ

ਪੁਰਾਣੇ 25 ਟੋਲ ਪਲਾਜ਼ਿਆਂ ਤੋਂ ਦੁਖੀ ਜਨਤਾ ਨੂੰ ਹੁਣ ਪੰਜਾਬ ‘ਚ 9 ਨਵੇਂ ਟੋਲ ਪਲਾਜ਼ਿਆਂ ਦੀ ਝੱਲਣੀ ਪਵੇਗੀ ਮਾਰ

ਪੰਜਾਬ ਅੰਦਰ ਰਾਸ਼ਟਰੀ ਅਤੇ ਸੂਬੇ ਦੇ ਮਾਰਗਾਂ ‘ਤੇ ਲਾਏ ਜਾ ਰਹੇ ਟੋਲ ਪਲਾਜ਼ਿਆਂ ਕਾਰਨ ਆਉਣ ਵਾਲੇ ਸਮੇਂ ਅੰਦਰ ਆਰਥਕ ਤੌਰ ‘ਤੇ ਲੋਕਾਂ ਦਾ ਧੂੰਆਂ ਕੱਢਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਵਾਹਨ ਚਾਲਕਾਂ ਨੂੰ ਪਹਿਲਾਂ ਹੀ ਸੜਕ ‘ਤੇ ਚੱਲਣ ਦਾ ਦੋਹਰਾ ਟੈਕਸ ਦੇਣਾ ਪੈ ਰਿਹਾ ਹੈ।
ਸੂਬੇ ਦੇ ਟਰਾਂਸਪੋਰਟ ਵਿਭਾਗ ਵੱਲੋਂ ਵਾਹਨ ਚਾਲਕਾਂ ਕੋਲੋਂ ਪੰਦਰਾਂ ਸਾਲ ਦਾ ਰੋਡ ਟੈਕਸ ਭਰਵਾ ਲਿਆ ਜਾਂਦਾ ਹੈ, ਜਿਸ ਨੂੰ ਹੁਣ ਮੋਟਰ ਵ੍ਹੀਕਲ ਟੈਕਸ ਦਾ ਨਾਂ ਦਿੱਤਾ ਗਿਆ ਹੈ। ਦੁਬਾਰਾ ਫਿਰ ਲੋਕਾਂ ਨੂੰ ਸੜਕ ‘ਤੇ ਚੱਲਣ ਦਾ ਵੱਖਰਾ ਟੈਕਸ ਟੋਲ ਪਲਾਜ਼ੇ ਵਜੋਂ 20 ਤੋਂ 25 ਸਾਲ ਤੱਕ ਦੇਣਾ ਪੈਂਦਾ ਹੈ। ਕੌਮੀ ਮਾਰਗ ‘ਤੇ ਸਤਲੁਜ ਦਰਿਆ ਨੇੜੇ ਚੱਲ ਰਹੇ ਟੋਲ ਪਲਾਜ਼ੇ ਨੂੰ ਰੋਜ਼ਾਨਾ ਤਕਰੀਬਨ 40 ਲੱਖ ਰੁਪਏ ਤੋਂ ਵੱਧ ਦੀ ਆਮਦਨ ਹੈ। ਇਸ ਤਰ੍ਹਾਂ ਪੰਜਾਬ ਦੇ ਮਾਰਗਾਂ ‘ਤੇ ਪਹਿਲਾਂ ਚੱਲ ਰਹੇ 18 ਟੋਲ ਪਲਾਜ਼ਿਆਂ ਚੱਲ ਰਹੇ ਹਨ ਅਤੇ 9 ਹੋਰ ਨਵੇਂ ਪਲਾਜ਼ੇ ਨੈਸ਼ਨਲ ਹਾਈਵੇ ‘ਤੇ ਚੱਲਣ ਨਾਲ ਇਨ੍ਹਾਂ ਦੀ ਗਿਣਤੀ 16 ਹੋ ਜਾਵੇਗੀ। ਪਾਤੜਾਂ ਨੇੜੇ ਪਿੰਡ ਜੋਗੇਵਾਲ ਵਿਖੇ ਵੀ ਟੋਲ ਪਲਾਜ਼ਾ ਲਾਇਆ ਜਾ ਰਿਹਾ ਹੈ।
ਆਰ. ਟੀ. ਆਈ. ਮਾਹਿਰ ਬ੍ਰਿਸ਼ ਭਾਨ ਬੁਜਰਕ ਨੇ ਕਿਹਾ ਕਿ ਸੂਬੇ ਵਿਚ ਟੋਲ ਪਲਾਜ਼ਿਆਂ ਦਾ ਜਾਲ ਇਸ ਕਦਰ ਵਿਛਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ ਅੰਦਰ ਪੰਜਾਬ ਦੇ ਲੋਕ ਟੋਲ ਪਲਾਜ਼ਾ ਪ੍ਰਣਾਲੀ ਦੇ ਗੁਲਾਮ ਹੋ ਕੇ ਰਹਿ ਜਾਣਗੇ। ਲੋਕਾਂ ‘ਤੇ ਇਨ੍ਹਾਂ ਟੋਲ ਪਲਾਜ਼ਿਆਂ ਦਾ ਵਾਧੂ ਭਾਰ ਪੈਣ ਨਾਲ ਆਰਥਕ ਮੰਦਹਾਲੀ ਦਾ ਦੌਰ ਪੈਦਾ ਹੋਵੇਗਾ। ਇਕੱਲੇ ਜ਼ਿਲਾ ਬਰਨਾਲਾ ਤੋਂ ਲੈ ਕੇ ਜ਼ੀਰਕਪੁਰ ਤੱਕ 4 ਟੋਲ ਪਲਾਜ਼ੇ ਲਾਏ ਜਾਣਗੇ, ਜਿਨ੍ਹਾਂ ਵਿਚੋਂ 3 ਜਲਦੀ ਚਾਲੂ ਹੋਣ ਵਾਲੇ ਹਨ। ਇਸੇ ਹੀ ਰੋਡ ‘ਤੇ ਭਵਾਨੀਗੜ੍ਹ ਨੇੜੇ ਪਿੰਡ ਕਾਲਾਝਾੜ ਵਿਖੇ ਟੋਲ ਪਲਾਜ਼ਾ ਚੱਲ ਰਿਹਾ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਵੱਲੋਂ ਵਾਹਨ ਚਾਲਕਾਂ ਕੋਲੋਂ ਸੜਕ ‘ਤੇ ਚੱਲਣ ਦਾ ਟੈਕਸ ਵੱਖਰੇ ਰੂਪ ‘ਚ ਲਿਆ ਜਾਂਦਾ ਹੈ।

source by: Jagbani

US Creative

October 12th, 2017

No Comments

Comments are closed.