News

ਦੀਵਾਲੀ ‘ਤੇ ਘਰ ਵਿਚ ਹੀ ਬਣਾਓ ਮਿੱਠੇ-ਮਿੱਠੇ ਗੁਲਾਬ ਜਾਮਨ

ਦੀਵਾਲੀ ‘ਤੇ ਘਰ ਵਿਚ ਹੀ ਬਣਾਓ ਮਿੱਠੇ-ਮਿੱਠੇ ਗੁਲਾਬ ਜਾਮਨ

ਦੀਵਾਲੀ ਦਾ ਤਿਓਹਾਰ ਬਿਨਾਂ ਮਿਠਾਈਆਂ ਦੇ ਅਧੂਰਾ ਰਹਿ ਜਾਂਦਾ ਹੈ। ਇਸ ਦਿਨ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਲਿਆਉਂਦੇ ਹਨ ਪਰ ਇਨ੍ਹਾਂ ਦਿਨਾਂ ਵਿਚ ਮਿਠਾਈਆਂ ਵਿਚ ਬਹੁਤ ਮਿਲਾਵਟ ਹੁੰਦੀ ਹੈ। ਅਜਿਹੇ ਵਿਚ ਤੁਸੀਂ ਘਰ ਵਿਚ ਹੀ ਸਫਾਈ ਨਾਲ ਅਤੇ ਸ਼ੁੱਧ ਮਿਠਾਈ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗੁਲਾਬ ਜਾਮਨ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ
ਸਮੱਗਰੀ
ਚਾਸ਼ਨੀ ਬਣਾਉਣ ਲਈ
– 11/4 ਕੱਪ ਪੀਸੀ ਹੋਈ ਚੀਨੀ
– 11/4 ਕੱਪ ਪਾਣੀ
– ਕੁਝ ਕੇਸਰ ਦੀਆਂ ਪੱਤੀਆਂ
– 2-3 ਹਰੀ ਇਲਾਇਚੀ
– 1 ਚਮੱਚ ਗੁਲਾਬ ਜਲ
ਗੁਲਾਬ ਜਾਮਨ ਲਈ
– 1/4 ਕੱਪ ਦੁੱਧ
– 1 ਕੱਪ ਮਿਲਕ ਪਾਊਡਰ
– 2 ਚਮੱਚ ਘਿਓ
– 3 ਚਮੱਚ ਮੈਦਾ
– 1/8 ਚਮੱਚ ਬੇਕਿੰਗ ਸੋਡਾ
– ਤਲਣ ਲਈ ਘਿਓ ਜਾਂ ਤੇਲ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ ਵਿਚ ਦੁੱਧ ਅਤੇ ਘਿਓ ਪਾ ਕੇ 1 ਮਿੰਟ ਤੱਕ ਗਰਮ ਕਰੋ। ਫਿਰ ਇਕ ਬਾਊਲ ਵਿਚ ਮਿਲਕ ਪਾਊਡਰ ਪਾਓ ਅਤੇ ਇਸ ਵਿਚ ਗਰਮ ਦੁੱਧ ਦਾ ਮਿਸ਼ਰਮ ਪਾ ਕੇ ਮਿਕਸ ਕਰੋ।
2. ਇਸ ਨਾਲ ਹੀ ਬੇਕਿੰਗ ਸੋਡਾ ਅਤੇ ਮੈਦਾ ਪਾ ਕੇ ਹੱਥਾਂ ਨਾਲ ਗੁੰਨਣ ਸ਼ੁਰੂ ਕਰ ਦਿਓ ਅਤੇ ਇਕ ਸਾਫਟ ਆਟੇ ਦੀ ਤਰ੍ਹਾਂ ਗੁੰਨ ਲਓ। ਇਸ ਤੋਂ ਬਾਅਦ ਕੁਝ ਦੇਰ ਲਈ ਪਿਆ ਰਹਿਣਾ ਦਿਓ।
3. ਦੂਜੇ ਪਾਸੇ ਚਾਸ਼ਨੀ ਬਣਾਉਣ ਲਈ ਇਕ ਪੈਨ ਵਿਚ ਚੀਨੀ, ਇਲਾਇਚੀ, ਕੇਸਰ ਅਤੇ ਪਾਣੀ ਉਬਾਲੋ। ਜਦੋਂ ਚੀਨੀ ਚੰਗੀ ਤਰ੍ਹਾਂ ਨਾਲ ਪਾਣੀ ਵਿਚ ਘੁੱਲ ਜਾਵੇ ਤਾਂ ਗੈਸ ਘੱਟ ਕਰ ਦਿਓ ਅਤੇ ਇਸ ਵਿਚ ਗੁਲਾਬ ਜਲ ਪਾ ਕੇ ਇਕ ਤਾਰ ਦੀ ਚਾਸ਼ਨੀ ਬਣਨ ਤੱਕ ਪਕਾਓ।
4. ਹੁਣ ਕੜਾਈ ਵਿਚ ਘਿਓ ਗਰਮ ਕਰਨ ਲਈ ਰੱਖੋ। ਗੁੰਨੇ ਹੋਏ ਮੈਦੇ ਦੀ ਛੋਟੇ-ਛੋਟੇ ਗੋਲੇ ਬਣਾ ਲਓ ਅਤੇ ਤੇਲ ਵਿਚ ਤਲ ਲਓ। ਇਸ ਨੂੰ ਘੱਟ ਗੈਸ ‘ਤੇ ਫ੍ਰਾਈ ਕਰੋ ਤਾਂ ਕਿ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਪਕ ਜਾਵੇ ਜਦੋਂ ਬਾਲਸ ਬ੍ਰਾਊਨ ਹੋ ਜਾਵੇ ਤਾਂ ਇਸ ਨੂੰ ਕਿਸੇ ਟਿਸ਼ੂ ਪੇਪਰ ਵਿਚੋਂ ਕੱਢ ਲਓ ਤਾਂ ਕਿ ਐਕਸਟਰਾ ਘਿਓ ਨਿਕਲ ਜਾਵੇ ਇਸ ਤਰ੍ਹਾਂ ਸਾਰੀ ਬਾਲਸ ਫ੍ਰਾਈ ਕਰੋ।
5. 10 ਮਿੰਟ ਦੇ ਬਾਅਦ ਤਿਆਰ ਗੁਲਾਬ ਜਾਮਨ ਨੂੰ ਚਾਸ਼ਨੀ ਵਿਚ ਪਾ ਦਿਓ ਅਤੇ ਕੁਝ ਦੇਰ ਲਈ ਵਿਚ ਹੀ ਰਹਿਣ ਦਿਓ ਤਾਂ ਕਿ ਚਾਸ਼ਨੀ ਚੰਗੀ ਤਰ੍ਹਾਂ ਨਾਲ ਗੁਲਾਬ ਜਾਮਨ ਵਿਚ ਚਲੀ ਜਾਵੇ। ਫਿਰ ਗੁਲਾਬ ਜਾਮਨ ਤਿਆਰ ਹੈ ਇਸ ਨੂੰ ਗਰਮਾ-ਗਰਮ ਜਾਂ ਠੰਡਾ ਸਰਵ ਕਰੋ।
source by: Jagbani

US Creative

October 12th, 2017

No Comments

Comments are closed.